A conglomerate of *47 different Sikh organisations from the USA, UK, Canada and Australia have written an open letter to the Panth (Sikh community/path) calling for the community “to actively engage in grassroots organizing against the oppressive domination of state power”.
The organisations, which include the Cambridge Uni Sikh society (UK), Jakara Movement (USA), Poetic Justice Foundation (Canada) and Quami Awaaz (Australia), have released the letter after Indian authorities utilised the Hindutva extremist hoards of the country to attack protesters and journalists at Delhi’s Farmer Protest site.
Note- Calgary’s (Canada) Dashmesh Darbar Gurdwara have requested to co-sign this letter since this article was published, making it 48 different organisations supporting the message.
Read the letter in full (both in Gurmukhi and English) below.
ੴਸ੍ਰੀਵਾਹਿਗੁਰੂਜੀਕੀਫਤਹ॥
ਇਨਗ੍ਰੀਬਸਿੰਘਨਕੌਦਯੈਪਤਿਸ਼ਾਹੀ।
ਏਯਾਦਰਖੈਂਹਮਰੀਗੁਰਿਆਈ।
ਦੁਨੀਆ ਭਰ ਦੇ ਪੰਥਕ ਨੌਜਵਾਨ ੨੬ ਜਨਵਰੀ ਦੇ ਦਿਨ ਸਿੰਘਾਂ ਵੱਲੋਂ ਲਾਲ ਕਿਲੇ ਉੱਪਰ ਖਾਲਸਾਈ ਝੰਡੇ ਝਲਾਉਣ ਦੇ ਜਾਂਬਾਂਜ ਕਾਰਨਾਮੇ ਨੂੰ ਫ਼ਖਰ ਵਜੋਂ ਮਹਿਸੂਸ ਕਰ ਰਹੇ ਹਨ। ਇਸ ਇਤਿਹਾਸਕ ਕਾਰਨਾਮੇ ਨੇ ਖਾਲਸੇ ਦੀ ਸੁਤੰਤਰਤਾ ਅਤੇ ਸਾਮਰਾਜੀ ਦਿੱਲੀ ਤਖਤ ਨਾਲ ਸਿੱਖ ਟੱਕਰ ਨੂੰ ਦੁਬਾਰਾ ਪ੍ਰਗਟ ਕੀਤਾ ਜੋ ਕਿ ਪੰਜ ਸਦੀਆਂ ਤੋਂ ਚੱਲੀ ਆ ਰਹੀ ਹੈ।
ਇਸ ਦੇ ਪ੍ਰਤੀਕਰਮ ਵਜੋਂ ਭਾਰਤ ਦੇ ਅਖੌਤੀ ਲਿਬਰਲ (liberal), ਬੇਈਮਾਨ ਖੱਬੇ-ਪੱਖੀਂ, ਕੁਝ ਮੀਡੀਆ ਅਦਾਰੇ, ਅਤੇ ਸਿਆਸਤਦਾਨ ਸਾਰੇ ਇੱਕ ਦੱਮ ਇੱਕੋ ਮੰਚ ‘ਤੇ ਸਿੱਖਾਂ ਦੀ ਅਜ਼ਾਦ ਹੋਂਦ-ਹਸਤੀ ਦੀ ਮੁਖਾਲਫਤ ਲਈ ਇਕੱਠੇ ਹੋ ਗਏ ਹਨ। ਇਸ ਦਾ ਮੂਲ ਕਾਰਨ ਭਾਰਤੀ ਰਾਸ਼ਟਰਵਾਦ ਦੀ ਬਿਮਾਰੀ ਹੈ ਜੋ ਕਿ ਭਾਰਤੀ ਸਟੇਟ ਤੋਂ ਬਾਹਰੀ ਹੋ ਕੇ ਅਣਖ ਗੈਰਤ ਨਾਲ ਵਿਚਰਨ ਵਾਲੀ ਕਿਸੇ ਵੀ ਧਿਰ ਨੂੰ ਗੁਨਾਹਗਾਰ ਵਜੋਂ ਹੀ ਪੇਸ਼ ਕਰਦੀ ਹੈ। ਇਹਨਾਂ ਸਿੱਖ ਵਿਰੋਧੀ ਰਾਸ਼ਟਰਵਾਦ ਦੇ ਪ੍ਰਗਟਾਵਿਆਂ ਤੋਂ ਹੌਂਸਲਾ ਲੈਂਦੇ ਹੋਏ ਹਿੰਦੁਤਵੀ ਗੁੰਡੇ ਦੰਗੇ ਭੜਕਾ ਕੇ ਸਿੱਖਾਂ ਦਾ ਕਤਲੇਆਮ ਕਰਨ ਦੀਆਂ ਤਿਆਰੀਆਂ ਵਿੱਚ ਹਨ ਜਿੱਥੇ ਪੁਲਿਸ ਸਿਰਫ਼ ਮੂਕ ਦਰਸ਼ਕ ਬਣਕੇ ਹੀ ਨਹੀ ਸਗੋਂ ਵਧ-ਚੜ੍ਹ ਕੇ ਉਹਨਾਂ ਦਾ ਸਾਥ ਅਤੇ ਹੱਲਾਸ਼ੇਰੀ ਦੇ ਰਹੀ ਹੈ।
ਫਾਸ਼ੀ ਹਿੰਸਾ ਦੀ ਬਣ ਰਹੀ ਸੰਭਾਵਨਾ ਨਿਸ਼ਾਨ ਸਾਹਿਬ ਝਲਾਉਣ ਦੇ ਦੁਆਲੇ ਘੜੇ ਗਏ ਨਾਂਹ-ਪੱਖੀ ਬਿਰਤਾਂਤ ਨਾਲ ਪੂਰੀ ਤਰ੍ਹਾਂ ਜੁੜ੍ਹੀ ਹੋਈ ਹੈ। ਜਦੋਂ ਵੀ ਆਪਣੀ ਸੁਤੰਤਰ ਹੋਂਦ ਨੂੰ ਮੁੱਖ ਰੱਖਕੇ ਸਿੱਖ ਚਿੰਨ ਉਭਰਦੇ ਹਨ ਤਾਂ ਉਹ ਸਟੇਟ ਨੂੰ ਸੁਤੇ ਸਿੱਧ ਹੀ ਹਿੰਸਕ ਲਗਦੇ ਹਨ ਕਿਉਂਕਿ ਸਿੱਖਾਂ ਦੀ ਅਜ਼ਾਦ ਹੋਂਦ-ਹਸਤੀ ਭਾਰਤੀ ਰਾਸ਼ਟਰਵਾਦ ਦੀ ਤੌਹੀਨ ਅਤੇ ਉਲੰਘਣਾ ਮੰਨੀ ਜਾਂਦੀ ਹੈ। ਜਦੋਂ ਵੀ ਰਾਸ਼ਟਰਵਾਦੀਆਂ ਦੀ ਹਿੰਦੂਤਵੀ ਭਾਰਤ ਮਾਤਾ ਨੂੰ ਕੋਈ ਚੁਣੌਤੀ ਦਿੰਦਾ ਹੈ ਤਾਂ ਫਾਸ਼ੀ ਹਿੰਸਾ ਆਪ ਮੁਹਾਰੇ ਜਾਇਜ਼ ਠਹਿਰਾਈ ਜਾਣ ਲੱਗਦੀ ਹੈ। ਇਸੇ ਹੀ ਪ੍ਰਵਚਨ ਅਤੇ ਪ੍ਰਕਿਰਿਆ ਤਹਿਤ ਸਿੱਖਾਂ ਦੀ ਨਸਲਕੁਸ਼ੀ ਨੂੰ ੧੯੮੦ਵਿਆਂ ਤੋਂ ਜਾਇਜ਼ ਕਰਾਰ ਦਿੱਤਾ ਜਾ ਰਿਹਾ ਹੈ।
ਇਸ ਹਕੀਕਤ ਨੂੰ ਮੁਖਾਤਬ ਹੁੰਦਿਆਂ ਫਾਸ਼ੀ ਸਟੇਟ ਨਾਲ ਟੱਕਰ ਲੈਣੀ ਕੋਈ ਛੋਟੀ ਜਾਂ ਸੌਖੀ ਗੱਲ ਨਹੀਂ ਹੈ। ਸਗੋਂ ਇਸ ਨੂੰ ਸਫਲ ਕਰਨ ਦੇ ਲਈ ਨਿਧੜਕ ਪੰਥਕ ਅਗਵਾਈ ਅਤੇ ਅਸਲ ਜੁਝਾਰੂ ਜਜ਼ਬੇ ਦੀ ਲੋੜ ਹੈ। ਭਾਵੇਂ ਸੰਘਰਸ਼ ਅੱਜ ਦਿੱਲੀ ਦੀਆਂ ਸੜਕਾਂ ‘ਤੇ ਲੜਿਆ ਜਾ ਰਿਹਾ ਹੈ ਪਰ ਗੁਰੂ ਖਾਲਸਾ ਪੰਥ ਦੀਆਂ ਜ਼ਿੰਮੇਵਾਰੀਆਂ ਭੂਗੋਲਿਕ ਖੇਤਰਾਂ ਵਿੱਚ ਬੱਝੀਆਂ ਹੋਈਆਂ ਨਹੀਂ ਹਨ।
ਖਾਲਸਾ ਜੀ ਦਾ ਸੰਘਰਸ਼ ਹਮੇਸ਼ਾਂ ਪਾਤਸ਼ਾਹੀ ਦਾਅਵੇ ਨੂੰ ਮੁੱਖ ਰੱਖਦਿਆਂ ਹੋਇਆਂ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰ ਕੇ ਸਾਂਝੀਵਾਲਤਾ ਵਾਲਾ ਨਿਆਂਕਾਰੀ ਸਮਾਜ ਅਤੇ ਰਾਜ ਸਥਾਪਤ ਕਰਨ ਦਾ ਰਿਹਾ ਹੈ। ਇਸ ਵਿੱਚ ਕਦੇ ਵੀ ਫ਼ਿਰਕਾਪ੍ਰਸਤੀ, ਕੱਟੜਤਾ ਜਾਂ ਖੁਦਗ਼ਰਜੀ ਨੂੰ ਜਗ੍ਹਾ ਨਹੀਂ ਮਿਲੀ। ਸਾਡੇ ਸ਼ਹੀਦਾਂ ਅਤੇ ਜੁਝਾਰੂਆਂ ਨੇ ਲਗਾਤਾਰ ਜ਼ਾਲਮਾਂ ਨੂੰ ਜੜ੍ਹੋਂ ਪੁੱਟਣ ਲਈ ਅਤੇ ਖਾਲਸਾ ਜੀ ਦੀ ਅਕਾਲੀ ਪ੍ਰਭੂਸੱਤਾ ਨੂੰ ਸੀਮਤ ਜਾਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਦਾ ਡੱਟ ਕੇ ਮੁਕਾਬਲਾ ਕੀਤਾ।
ਇਸੇ ਵਿਰਾਸਤ ਦੇ ਚੱਲਦਿਆਂ ਖਾਲਿਸਤਾਨ ਲਈ ਅਰੰਭਿਆ ਸੰਘਰਸ਼ ਗੁਰੂ ਸਾਹਿਬ ਵੱਲੋਂ ਬਖ਼ਸ਼ੇ ਪਾਤਸ਼ਾਹੀ ਦਾਅਵੇ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਵਾਲਾ ਸੁਤੰਤਰ ਹਲੇਮੀ ਰਾਜ ਸਥਾਪਤ ਕਰਨ ਲਈ ਜੱਦੋ-ਜਹਿਦ ਦਾ ਰਿਹਾ ਹੈ। ਇਹ ਸੰਘਰਸ਼ ਜ਼ੁਲਮੀ ਭਾਰਤੀ ਸਟੇਟ, ਪੂੰਜੀਵਾਦ ਦੀ ਆਰਥਕ ਲੁੱਟ ਅਤੇ ਬਿੱਪਰ ਦੇ ਗਲਬੇ ਦੇ ਖਾਤਮੇ ਲਈ ਉਪ-ਮਹਾਂਦੀਪ ਦੇ ਦੱਬੇ ਕੁਚਲੇ ਲੋਕਾਂ ਲਈ ਮੁਕਤੀ ਦੀ ਵਚਨਬੱਧਤਾ ਨਾਲ ਸ਼ੁਰੂ ਹੋਇਆ।
ਜਦੋਂ ਕਿ ਅਸੀਂ ਭਾਰਤੀ ਸਟੇਟ ਦੀ ਹਿੰਸਾ ਦਾ ਵਿਰੋਧ ਕਰ ਰਹੇ ਹਾਂ ਤਾਂ ਸਾਨੂੰ ਉਨ੍ਹਾਂ ਵਿਸ਼ਵਵਿਆਪੀ ਤਾਕਤਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ ਜੋ ਭਾਰਤੀ ਹਿੰਸਾ ਦਾ ਸਮਰਥਨ ਕਰਦੀਆਂ ਹਨ ਅਤੇ ਸਾਡੀਆਂ ਲਾਸ਼ਾਂ ਉੱਤੋਂ ਲੰਘ ਕੇ ਮੁਨਾਫ਼ਾ ਕਮਾਉਂਦੀਆਂ ਹਨ। ਜਿਹਨਾਂ ਮੁਲਕਾਂ ਵਿੱਚ ਸਾਡਾ ਪ੍ਰਦੇਸੀ ਭਾਈਚਾਰਾ ਵੱਡੀ ਗਿਣਤੀ ਵਿੱਚ ਰਹਿੰਦਾ ਹੈ ਇਹੀ ਮੁਲਕ ਸਾਲਾਂ ਤੋਂ ਭਾਰਤ ਉੱਪਰ ਇਹਨਾਂ ਅਖੌਤੀ ਸੁਧਾਰਾਂ ਲਈ ਜ਼ੋਰ ਪਾ ਰਹੇ ਸਨ ਅਤੇ ਇਹਨਾਂ ਤੋਂ ਭਰਪੂਰ ਲਾਭ ਲੈਣ ਦੀ ਤਾਕ ਵਿੱਚ ਹਨ।
ਆਪਣੇ ਜੁਝਾਰੂ ਵਿਰਸੇ ਤੋਂ ਮੁੱਖ ਮੋੜਨ ਕਾਰਨ ਅੱਜ ਕੱਲ ਪਰਵਾਸੀ ਭਾਈਚਾਰਾ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਦਾ ਮਤਲਬ ਬਹੁਤਾਂਤ ਵਿੱਚ ਸਿਰਫ ਵੋਟ ਤੰਤਰ ਦੇ ਅਧੀਨ ਚੋਣਾਂ ਵਿੱਚ ਆਪਣੀ ਨੁਮਾਇੰਦਗੀ ਵਧਾਉਣ ਤੱਕ ਸੀਮਤ ਕਰਦਾ ਹੈ ਜਾਂ ਵੱਧ ਤੋਂ ਵੱਧ ਸਿਆਸਤਦਾਨਾਂ ਦੇ ਹਾੜੇ ਕੱਢ ਕੇ ਇਹਨਾਂ ਦੇ ਮੂੰਹੋਂ ਭਾਰਤੀ ਹਿੰਸਾ ਦੀ ਹਲਕੀ ਫੁਲਕੀ ਨਿਖੇਧੀ ਨੂੰ ਜਿੱਤ ਸਮਝ ਲੈਂਦਾ ਹੈ। ਸਟੇਟ ਦੀ ਦਮਨਕਾਰੀ ਹਿੰਸਾ ਨੂੰ ਅੱਜ ਫਿਰ ਸਹਾਰਦਿਆਂ ਹੋਇਆਂ ਸਾਨੂੰ ਇਹ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਕਈ ਦਰਜਨ ਸਿਆਸਤਦਾਨਾਂ ਦੀਆਂ ਚੋਣਾਂ ‘ਤੇ ਖਰਚੇ ਅਣਗਿਣਤ ਡਾਲਰ/ਪਾਊਂਡ ਅਤੇ ਸਮ੍ਹੇਂ ਨਾਲ ਸਿੱਖ ਸੰਘਰਸ਼ ਨੂੰ ਬਲ ਦੀ ਬਜਾਏ ਸਰੋਤਾਂ ਅਤੇ ਊਰਜਾ ਦੀ ਬਰਬਾਦੀ ਹੀ ਹੋਈ ਹੈ।
ਸਾਡੀ ਮੁਕਤੀ ਦਾ ਰਾਹ ਵੋਟ ਤੰਤਰ ਦੇ ਚੁੰਗਲ ਵਿੱਚੋਂ ਜਾਂ ਸੂਬੇਦਾਰੀ ਦੀ ਨਖਿੱਧ ਸਿਆਸਤ ਵਿੱਚੋਂ ਕਦਾਚਿੱਤ ਨਹੀਂ ਨਿਕਲਣਾ ਸਗੋਂ ਗੁਰੂ ਗ੍ਰੰਥ-ਪੰਥ ਦੀ ਰਹਿਨੁਮਾਈ ਹੇਠ ਸੁਤੰਤਰ ਪੰਥਕ ਸੰਸਥਾਵਾਂ ਰਾਹੀਂ ਸਿਰਜੀ ਸਾਂਝੀ ਕੌਮੀ ਤਾਕਤ ਨਾਲ ਹੀ ਸਾਡਾ ਭਵਿੱਖ ਸਵਾਰਿਆ ਜਾ ਸਕਦਾ ਹੈ।
ਜਿੱਥੇ ਵੀ ਅਸੀਂ ਰਹਿੰਦੇ ਹਾਂ ਓਥੇ ਖਾਲਸਾ ਜੀ ਦੀ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੀ ਰੀਤ ਅਨੁਸਾਰ ਸਾਨੂੰ ਹਰ ਖਿੱਤੇ ਵਿੱਚ ਸਟੇਟ ਦੀਆਂ ਜਾਲਮ ਤਾਕਤਾਂ ਅਤੇ ਪੂੰਜੀਵਾਦੀ ਗਲਬੇ ਵਿਰੁੱਧ ਲੜ ਰਹੀਆਂ ਧਿਰਾਂ ਨਾਲ ਰਲ ਕੇ ਸਾਂਝਾ ਸੰਘਰਸ਼ ਵਿੱਢਣਾ ਪਵੇਗਾ ‘ਤੇ ਸਹੀ ਅਰਥਾਂ ਵਿੱਚ ਜੁਲਮ ਦਾ ਅੰਤ ਕਰਨਾ ਪਵੇਗਾ।
ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਇਹ ਲੰਬੀ ਲੜਾਈ ਹੋਵੇਗੀ ਜੋ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਵੀ ਬਹੁਤ ਅਗਾਂਹ ਲੜ੍ਹੀ ਜਾਵੇਗੀ। ਭਵਿੱਖ ਦੀਆਂ ਜਿੱਤਾਂ ਅੱਜ ਜਮੀਨੀ ਪੱਧਰ ‘ਤੇ ਉਸਾਰੀ ਜਾ ਰਹੀ ਸੁਤੰਤਰ ਪੰਥਕ ਤਾਕਤ ਦੇ ਸਿਰ ‘ਤੇ ਹੀ ਹੋਣਗੀਆਂ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਾਨੂੰਨਾਂ ਰਾਹੀਂ ਸਾਮਰਾਜਵਾਦੀ ਭਾਰਤੀ ਸਟੇਟ ਤੰਤਰ ਵੱਲੋਂ ਪਹਿਲੋਂ ਹੀ ਚੱਲੇ ਆ ਰਹੇ ਪੰਜਾਬ ਉੱਪਰ ਦਾਬੇ ਅਤੇ ਲੁੱਟ ਦੀਆਂ ਨੀਤੀਆਂ ਨੂੰ ਜਾਰੀ ਹੀ ਰੱਖਿਆ ਜਾ ਰਿਹਾ ਹੈ। ਖਾਲਸੇ ਦਾ ਹੱਲ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚੋਂ ਹੀ ਹੈ ਕਿ ਖਾਲਸੇ ਦਾ ਪਵਿੱਤਰ ਫਰਜ਼ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਕਰਨ ਦਾ ਹੈ। ਮੌਜੂਦਾ ਸੰਧਰਭ ਦੇ ਵਿੱਚ ਇਸ ਦੇ ਅਰਥ ਇਹੀ ਬਣਦੇ ਹਨ ਕਿ ਜੁਲਮੀ ਭਾਰਤੀ ਸਟੇਟ ਤੰਤਰ ਨੂੰ ਜੜੋਂ ਪੁੱਟ ਕੇ ਫਨਾਹ ਕੀਤਾ ਜਾਵੇ ਅਤੇ ਉਸ ਦੀ ਸੁਆਹ ਉੱਤੇ ਇੱਕ ਨਿਆਂਕਾਰੀ ਸਮਾਜ-ਰਾਜ ਦੀ ਐਸੀ ਸਿਰਜਣਾ ਕੀਤੀ ਜਾਵੇ ਜਿਸ ਰਾਹੀ ਸਹੀ ਅਰਥਾਂ ਵਿੱਚ ਖਾਲਸਾਈ ਹਲੇਮੀ ਰਾਜ ਕਾਇਮ ਕੀਤਾ ਜਾ ਸਕੇ।
ਗੁਰੂ ਪੰਥ ਦੇ ਦਾਸ,
ਬੱਬਰ ਅਕਾਲੀ ਲਹਿਰ, ਯੂ.ਕੇ.
ਕੈਲਿਫੋਰਨੀਆ ਸਿੱਖ ਯੂਥ ਅਲਾਇੰਸ, ਕੈਲਿਫੋਰਨੀਆ
ਐਲ ਸੋਬਰਾਂਟੇ ਗੁਰਦੁਆਰਾ ਸਾਹਿਬ, ਕੈਲਿਫੋਰਨੀਆ
ਫ੍ਰੀਮਾਂਟ ਗੁਰਦੁਆਰਾ ਸਾਹਿਬ, ਕੈਲਿਫੋਰਨੀਆ
ਗਲੈਨਰਾਕ ਗੁਰਦੁਆਰਾ ਸਾਹਿਬ, ਨਿਊ ਜਰਸੀ
ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ (ਬ੍ਰੈੰਪਟਨ), ਕਨੇਡਾ
ਗੁਰਦੁਆਰਾ ਸਾਹਿਬ ਜੋਤ ਪ੍ਰਕਾਸ਼ (ਟਰੰਟੋ), ਕਨੇਡਾ
ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ (ਐਬਟਸਫੋਰਡ), ਕਨੇਡਾ
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ (ਸਰੀ), ਕਨੇਡਾ
ਗੁਰਦੁਆਰਾ ਸਾਹਿਬ ਸ਼ਹੀਦਗੜ੍ਹ (ਹੈਮਲਟਨ), ਕਨੇਡਾ
ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ ਏਰੀਆ, ਕੈਲਿਫੋਰਨੀਆ
ਗੁਰਦੁਆਰਾ ਸਿੱਖ ਸੰਗਤ (ਬ੍ਰੈਂਪਟਨ), ਕਨੇਡਾ
ਗੁਰੂ ਨਾਨਕ ਸਿੱਖ ਗੁਰਦੁਆਰਾ (ਸਰੀ), ਕਨੇਡਾ
ਗੁਰੂ ਨਾਨਕ ਦਰਬਾਰ ਗੁਰਦੁਆਰਾ (ਗ੍ਰੇਵਸੈਂਡ), ਯੂ.ਕੇ.
ਜਕਾਰਾ ਮੂਵਮੈਂਟ, ਕੈਲਿਫੋਰਨੀਆ
ਜਥਾ ਖਾਲਸਾ ਪਰਚਾਰ, ਆਸਟ੍ਰੇਲੀਆ
ਖਾਲਿਸਤਾਨ ਕੇਂਦਰ
ਖਾਲਿਸਤਾਨ ਐਕਟਿਵਿਸਟ ਫੈਡਰੇਸ਼ਨ, ਕੈਲਿਫੋਰਨੀਆ
ਖਾਲਸਾ ਫਾਉਂਡੇਸ਼ਨ, ਯੂ.ਕੇ.
ਕੈਂਟ ਸਿੱਖਸ, ਯੂ.ਕੇ.
ਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਯੂ.ਕੇ.
ਨੌਜਵਾਨੀ, ਯੂ.ਕੇ.
ਨਿਸ਼ਾਨ, ਯੂ.ਕੇ.
ਪੰਥ-ਪੰਜਾਬ ਪ੍ਰਾਜੈਕਟ
ਪੋਐਟਿਕ ਜਸਟਿੱਸ ਫਾਉਂਡੇਸ਼ਨ, ਕਨੇਡਾ
ਪਿ੍ਰੰਸੈਸ2ਵਾਰੀਅਰ, ਯੂ.ਕੇ.
ਕੌਮੀ ਅਵਾਜ਼, ਆਸਟ੍ਰੇਲੀਆ
ਸੈਕਰਾਮੈਂਟੋ ਸਿੱਖ ਸੁਸਾਇਟੀ, ਕੈਲਿਫੋਰਨੀਆ
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ), ਕਨੇਡਾ
ਸਿੱਖ ਕੌਕਸ ਕਮੇਟੀ, ਅਮਰੀਕਾ
ਸਿੱਖ ਫੈਡਰੇਸ਼ਨ, ਆਸਟ੍ਰੇਲੀਆ
ਸਿੱਖ ਲਿਬਰੇਸ਼ਨ ਫਰੰਟ, ਕਨੇਡਾ
ਸਿੱਖ ਮੋਟਰਸਾਈਕਲ ਕਲੱਬ (ਓਨਟੇਰੀਓ), ਕਨੇਡਾ
ਸਿੱਖ ਸਟੂਡੈਂਟ ਅਸੋਸੀਏਸ਼ਨ, ਸੀਐਟਲ
ਸਿੱਖ ਸਪਿਰਿਚੁਆਲ ਸੈਂਟਰ (ਰੈਕਸਡੇਲ), ਕਨੇਡਾ
ਸਿੱਖ ਪੰਚਾਇਤ, ਕੈਲਿਫੋਰਨੀਆ
ਸਿੱਖ ਵਿੱਜ਼ਨ (ਮਾਂਟਰੀਆਲ), ਕਨੇਡਾ
ਸਿੱਖ ਯੂਥ ਐਡਮਿੰਟਨ, ਕਨੇਡਾ
ਸਿੱਖ ਯੂਥ ਆਫ ਅਮਰੀਕਾ, ਅਮਰੀਕਾ
ਸਿੱਖ ਯੂਥ ਯੂ.ਕੇ, ਯੂ.ਕੇ
ਸਿੱਖਸ ਫਾਰ ਜੱਸਟਿਸ
ਸ੍ਰੀ ਗੁਰੂ ਨਾਨਕ ਸਿੱਖ ਸੈਂਟਰ (ਬ੍ਰੈੰਪਟਨ), ਕਨੇਡਾ
ਸਟਾਕਟਨ ਗੁਰਦੁਆਰਾ ਸਾਹਿਬ, ਕੈਲਿਫੋਰਨੀਆ
ਸਾਉਥ ਲੰਡਨ ਸਿੱਖ ਯੂਥ, ਯੂ.ਕੇ.
ਟਿ੍ਬਿਊਟ84, ਯੂ.ਕੇ.
ਯੂਨਾਈਟਡ ਸਿੱਖ ਯੂਥ ਫੈਡਰੇਸ਼ਨ, ਆਸਟ੍ਰੇਲੀਆ
ਯੂਨੀਵਰਸਟੀ ਆਫ ਕੇਂਬਿ੍ਰਜ ਸਿੱਖ ਸੋਸਾਇਟੀ, ਯੂ.ਕੇ.
ੴਸ੍ਰੀਵਾਹਿਗੁਰੂਜੀਕੀਫਤਹ॥
ਇਨਗ੍ਰੀਬਸਿੰਘਨਕੌਦਯੈਪਤਿਸ਼ਾਹੀ।
ਏਯਾਦਰਖੈਂਹਮਰੀਗੁਰਿਆਈ।
Panthic naujawan around the world are celebrating the valiant resistance seen in Delhi on January 26, when the kesri Nishan Sahib flew over the Laal Qilla (Red Fort) in Delhi once again. This momentous moment in history invoked the sovereignty of the Khalsa and Sikh defiance of the imperialist Delhi takhat over the past five centuries.
In response to this, nationalists within all spheres (liberals, leftist organizations, media outlets, and politicians) have all come to a consensus in opposition to Sikh political mobilization that asserts an existence outside the bounds of Indian nationalism. Galvanized by this nationalist sentiment across political lines, fascists from the RSS-BJP are currently instigating mob violence at various protest sites while police literally look on or offer support by beating resistant protestors.
The stigmatization of the Nishan Sahib and this pending fascist violence are deeply intertwined. In a moment of political assertion, Sikh symbols are portrayed as inherently violent because they represent a threat to the “unity and “integrity” of the Indian nation-state. Any perceived threat to the mythic “Mother India” can legitimize fascist violence—this is the same rhetorical process that legally justifies Sikh genocide in India since the 1980s.
Clashing with this fascist state is no small feat and requires bold Sikh leadership. While the frontlines of the struggle today are obviously on the streets of Delhi, the responsibilities of the Guru Khalsa Panth are not limited or distinguished geographically.
The Khalsa’s sangarsh throughout the centuries has never been a sectarian movement predicated on a chauvinistic impulse of identity or self-interest. Every struggle has been an exercise of the patshahi bestowed upon the Khalsa to destroy the tyrants and protect the poor, and establish a just polity based on sanjhivalta (co-existence). Jujharoos (warriors) and Shaheeds (martyrs) of the Khalsa have consistently fought to uproot every form of oppression and resist any attempts to restrict the Khalsa’s inherent sovereignty.
The Sikh sangarsh for Khalistan centres around this drive to exercise our Guru-granted patshahi and establish a sovereign society-polity built around the Guru’s vision of sarbat da bhala (welfare of all of Akaal’s creation) and halemi raj (humble/just polity). The struggle was initiated as a revolutionary resistance to abolish the Indian state, capitalist exploitation, and Hindutva’s caste-based supremacy—with a clear commitment to advancing the liberation of all oppressed peoples across the subcontinent.
While we resist the violence of the Indian state, we must also identify and challenge the global power structures that benefit from and support Indian violence. The Western states where most of the diaspora resides are themselves the same states that have been pushing for India’s so-called reforms for years—and have positioned themselves to benefit the most.
Turning away from our revolutionary ethos, many segments of the diaspora restrict “Sikh activism” to increasing “representation” in electoral politics or merely lobbying politicians for meaningless statements of vague support while we face Indian state violence. In these moments of state repression, it should become abundantly clear to us all that the countless dollars and hours spent electing dozens of politicians does not amount to any meaningful contribution to the Sikh sangarsh (struggle).
Our liberation will come from building our own political power through panthic institutions—not submitting to the whims of electoral politics or representation through systems of borrowed power. In line with the Khalsa’s tradition, we have to actively engage in grassroots organizing against the oppressive domination of state power and capital in solidarity with other struggling peoples everywhere we reside.
This will be a long struggle—that goes much further beyond repealing the three laws—and the foundations of our future victories will be built on the grassroots power we build today. The fundamental conflict underlying the recent laws is the domination and exploitation of Punjab by the violent political structure of the Indian state. The Khalsa’s solution is driven by the Guru’s vision to destroy the tyrants and protect the poor—in other words, our responsibility is to abolish the Indian state and build a just political future (halemi raj) upon its ashes.
Guru-Panth De Daas,
Babbar Akali Lehar, UK
California Sikh Youth Alliance, California
El Sobrante Gurdwara Sahib, California
Fremont Gurdwara Sahib, California
Glenrock Gurdwara Sahib, New Jersey
Gurdwara Guru Nanak Mission Centre (Brampton), Canada
Gurdwara Sahib Jot Prakash (Toronto), Canada
Gurdwara Sahib Baba Banda Singh Bahadur (Abbotsford), Canada
Gurdwara Sahib Dasmesh Darbar (Surrey), Canada
Gurdwara Sahib Shaheedgarh (Hamilton), Canada
Gurdwara Sahib Singh Sabha Bay Area, Canada
Gurdwara Sikh Sangat (Brampton), Canada
Guru Nanak Sikh Gurdwara (Surrey), Canada
Guru Nanak Darbar Gurdwara (Gravesend), UK
Jakara Movement, USA
Jatha Khalsa Parchar, Australia
Khalistan Centre
Khalistan Activist Federation, California
Khalsa Foundation, UK
Kent Sikhs, UK
National Sikh Youth Federation, UK
Naujawani, UK
Nishaan, UK
Panth-Punjab Project
Poetic Justice Foundation, Canada
Princess2Warrior, UK
Qaumi Awaaz, Australia
Sacramento Sikh Society, California
Shiromani Akali Dal (Amritsar), Canada
Sikh Caucus Committee, USA
Sikh Federation, Australia
Sikh Liberation Front, Canada
Sikh Motorcycle Club (Ontario), Canada
Sikh Spiritual Centre (Rexdale), Canada
Sikh Student Association, Seattle
Sikh Panchayat, California
Sikh Vision (Montreal), Canada
Sikh Youth Edmonton, Canada
Sikh Youth of America, USA
Sikh Youth UK, UK
Sikhs For Justice
Sri Guru Nanak Sikh Centre (Brampton), Canada
Stockton Gurdwara Sahib, California
South London Sikh Youth, UK
Tribute 1984, UK
United Sikh Youth Federation, Australia
University of Cambridge Sikh Society, UK